ਇੱਕ ਅਸਲੀ ਕਲਾਕਾਰ ਨੂੰ ਹੀ ਹਮੇਸ਼ਾ ਕਲਾ ਦੀ ਕੀਮਤ ਪਤਾ ਹੁੰਦੀ ਐ। ਇਹੀ ਕਲਾ ਦੀ ਪਹਿਚਾਣ ਅਤੇ ਪਿਆਰ ਹੈ ਜੋ ਕਿ ਬਾਡਰਾਂ ਦੇ ਆਰ ਪਾਰ ਵੀ ਬਣਿਆ ਹੋਇਆ ਹੈ। ਕਲਾ ਦੇ ਪ੍ਰੇਮੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਬੈਠੇ ਹੋਣ, ਕੁਦਰਤ ਓਹਨਾਂ ਤੱਕ ਚੰਗੀ ਕਲਾਕਾਰੀ ਪਹੁੰਚਾ ਹੀ ਦਿੰਦੀ ਏ।
ਚੜ੍ਹਦੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਆਰਟਿਸਟ ਜੀ ਵੱਲੋਂ ਮੋਹ ਦਾ ਸੁਨੇਹਾ ਭੇਜਦੇ ਹੋਏ ਲਹਿੰਦੇ ਪੰਜਾਬ ਦੇ ਉਸਤਾਦ ਸ਼ਾਇਰ ਜਨਾਬ ਤਜੱਮਲ ਕਲੀਮ ਸਾਬ ਹੋਰਾਂ ਦੀ ਪੇਂਟਿੰਗ ਆਪਣੇ ਹੱਥੀਂ ਬਣਾ ਕੇ ਬਠਿੰਡਾ ਤੋਂ ਓਹਨਾਂ ਤੱਕ ਪਹੁੰਚਦੀ ਕਰਦੇ ਨੇ।
ਗੁਰਪ੍ਰੀਤ ਆਰਟਿਸਟ ਹੋਰਾਂ ਦੀ ਪੇਂਟਿੰਗ ਦੇਖਦਿਆਂ ਇੰਝ ਜਾਪਦਾ ਹੈ ਜਿਵੇਂ ਸੱਚਮੁੱਚ ਹੀ ਕੋਈ ਸਾਹਮਣੇ ਬੈਠਾ ਹੈ। ਗੁਰਪ੍ਰੀਤ ਆਰਟਿਸਟ ਦੀ ਪੇਂਟਿੰਗ ਜਿੰਨੀਂ ਪਿਆਰੀ ਹੈ ਓਹਨਾਂ ਦਾ ਸੁਭਾਅ ਵੀ ਓਦਾਂ ਹੀ ਬਹੁਤ ਪਿਆਰਾ ਹੈ। ਲਹਿੰਦੇ ਪੰਜਾਬ ਦੇ ਸ਼ਾਇਰ ਤਜੱਮਲ ਕਲੀਮ ਸਾਬ ਹੋਰਾਂ ਦੇ ਸ਼ਿਅਰ ਸਿਰਫ਼ ਲਹਿੰਦੇ ਪੰਜਾਬ ਨਹੀਂ ਸਗੋਂ ਚੜ੍ਹਦੇ ਪੰਜਾਬ ਸਮੇਤ ਦੁਨੀਆ ਭਰ ਵਿਚ ਸੁਣੇ ਅਤੇ ਸਰਾਹੇ ਜਾਂਦੇ ਨੇ। ਕਲੀਮ ਸਾਬ ਦੀ ਲਿਖਤ ਹਰ ਵਰਗ ਦੀ ਗੱਲ ਕਰਦੀ ਹੈ। ਓਹਨਾਂ ਦੀਆਂ ਲਿਖਤਾਂ ਵਿੱਚ ਪਿਆਰ, ਦਰਦ, ਗਰੀਬੀ, ਬਗਾਵਤ, ਖੁਸ਼ੀ ਅਤੇ ਹਰ ਤਰਾਂ ਦਾ ਅਹਿਸਾਸ ਮਿਲਦਾ ਹੈ।
ਦੋਹਾਂ ਕਲਕਾਰ ਕਲਾ ਦੇ ਕਦਰਦਾਨ ਨੇ।
ਸ਼ਾਲਾ! ਦੋਹਾਂ ਪੰਜਾਬਾਂ ਦੀ ਸਾਂਝ ਅਤੇ ਪਿਆਰ ਇੰਝ ਹੀ ਬਰਕਰਾਰ ਰਹੇ।
ਗੁਰਪ੍ਰੀਤ ਆਰਟਿਸਟ ਵੱਲੋਂ ਭੇਜੀ ਤਸਵੀਰ ਤਜੱਮਲ ਕਲੀਮ ਸਾਬ ਨੂੰ ਦੇਣ ਵੇਲੇ ਸ਼ਾਇਰ ਅਕਰਮ ਰੇਹਾਨ, ਅੰਜੁਮ ਗਿੱਲ, ਸਲਮਾਨ ਬਸਰਾ, ਮਲਿਕ ਜਾਬਰ, ਲਵਲੀ ਮੰਡੇਰ (USA) ਅਤੇ ਹੋਰ ਸੱਜਣ ਮਿੱਤਰ।
اک اصلی کلاکار نوں ہی کلا دی قیمت پتہ ہندی اے۔ ایہی کلا دی پہچان تے پیار ہے جو کہ باڈراں دے آر پار وی بنیا ہویا اے۔ کلا دے پریمی چاہے دنیا دے کسے وی کونے بیٹھے ہون، قدرت اوہناں تکّ چنگی کلاکاری پہنچا ای دیندی اے۔
چڑھدے پنجاب دے بہت ہی مشہور چترکار گرپریت آرٹسٹ جی ولوں موہ دا سنیہا بھیجدے ہوئے لہندے پنجاب دے استاد شاعر جناب تجمل کلیم صاحب ہوراں دی پینٹنگ اپنے ہتھیں بنا کے بٹھنڈا توں اوہناں تکّ پہنچدی کردے نے۔
گرپریت آرٹسٹ ہوراں دی پینٹنگ دیکھدیاں انجھ جاپدا ہے جویں سچ مچ ہی کوئی ساہمنے بیٹھا اے۔ گرپریت آرٹسٹ دی پینٹنگ جنیں پیاری اے اوہناں دا سبھاء وی اوداں ہی بہت پیارا اے۔
لہندے پنجاب دے شاعر تجمل کلیم صاحب ہوراں دے شئیر صرف لہندے پنجاب نئیں سگوں چڑھدے پنجاب سمیت دنیا بھر وچ سنے تے سراہے جاندے نیں۔
کلیم صاحب دی لکھت ہر ورگ دی گلّ کردی اے۔ اوہناں دیاں لکھتاں وچّ پیار، درد، غریبی، بغاوت، خشی تے ہر طرحاں دا احساس ملدا اے۔
دوئیں کلکار کلا دے قدردان نیں۔
شالا! دوہاں پنجاباں دی سانجھ پیار انجھ ہی برقرار رہے۔
گرپریت آرٹسٹ ولوں بھیجی تصویر تجمل کلیم صاحب نوں دین ویلے شاعر ملک جابر ،اکرم ریحان، سلمان بسرا، انجم گل، لیولی منڈیر یو ایس اے